LANGUAGE ASSISTANCE SERVICES
- Language Assistance Services
- Servicios de Asistencia Lingüística
- Servizi di assistenza linguistica – Italian
- Serviços de Assistência em Outros Idiomas – Portuguese
- Shërbime Ndihmëse Gjuhësore – Albanian
- Sèvis Èd nan Lang – Haitian Creole
- Usługi językowe – Polish
- Оказание языковой помощи – Russian
- الخدمات اللغوية المساعدة – ARABIC
- زباندانی کی مُعاونتی خِدمات – URDU
- भाषा सहायता सेवाएं – Hindu
- ভাষা সহয়তা সেবা সমূহ – BENGALI
- ਭਾਸ਼ਾ ਸਹਾਇਤਾ ਸੇਵਾਵਾਂ – PUNJABI
- 語言協助服務 – CHINESE
- 언어 지원 서비스 – KOREAN
ਭਾਸ਼ਾ ਸਹਾਇਤਾ ਸੇਵਾਵਾਂ
Flushing Hospital Medical Center ਬਹੁਭਾਂਤੀ ਸਮਾਜ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ ਅਤੇ ਘੱਟ ਅੰਗਰੇਜ਼ੀ ਸਮਝਣ ਵਾਲੇ (LEP), ਬੋਲੇ, ਘੱਟ ਸੁਣਨ ਵਾਲੇ, ਅੰਨ੍ਹੇ ਅਤੇ ਕਮਜ਼ੋਰ ਨਜ਼ਰ ਵਾਲੇ ਮਰੀਜ਼ਾਂ ਅਤੇ/ਜਾਂ ਉਹਨਾਂ ਦੇ ਸਾਥੀਆਂ ਨੂੰ ਵਿਸਤ੍ਰਿਤ ਭਾਸ਼ਾ ਸਹਾਇਤਾ ਸੇਵਾਵਾਂ ਪ੍ਰਦਾਨ ਕਰਕੇ ਖੁਦ ਉੱਤੇ ਮਾਣ ਮਹਿਸੂਸ ਕਰਦਾ ਹੈ। ਵਾਜਬ ਰਿਹਾਇਸ਼਼ ਮੁਹੱਈਆ ਕਰਨ ਅਤੇ ਭਾਸ਼ਾ ਦੀਆਂ ਰੁਕਾਵਟਾਂ ਨੂੰ ਖਤਮ ਕਰਨ ਲਈ, ਹਸਪਤਾਲ ਮਰੀਜ਼ਾਂ ਨੂੰ ਮੁਫ਼ਤ ਵਿੱਚ ਹੇਠ ਦਿੱਤੀਆਂ ਸੇਵਾਵਾਂ ਦਿੰਦਾ ਹੈ:
- ਯੋਗਤਾ ਪ੍ਰਾਪਤ ਮੈਡੀਕਲ ਦੁਭਾਸ਼ੀਏ ਅੰਗਰੇਜ਼ੀ ਦੀ ਘੱਟ ਜਾਣਕਾਰੀ ਰੱਖਣ ਵਾਲੇ ਮਰੀਜ਼ਾਂ ਅਤੇ/ਜਾਂ ਉਹਨਾਂ ਦੇ ਸਾਥੀਆਂ ਲਈ ਹਨ। ਕੁਝ ਦੋਭਾਸ਼ੀ ਸਟਾਫ਼ ਸਦੱਸਾਂ ਨੂੰ ਮਾਨਤਾ ਪ੍ਰਾਪਤ ਮੈਡੀਕਲ ਦੁਭਾਸ਼ੀਆ ਸਿਖਲਾਈ ਪ੍ਰੋਗਰਾਮ ਦੁਆਰਾ ਮੈਡੀਕਲ ਦੁਭਾਸ਼ੀਏ ਦੇ ਤੌਰ ‘ਤੇ ਸਿਖਲਾਈ ਦਿੱਤੀ ਗਈ ਹੈ ਜਾਂ ਡਾਕਟਰੀ ਜਾਣਕਾਰੀ ਵਿਆਖਿਆ ਕਰਨ ਦੇ ਕਾਬਲ ਸਮਝਿਆ ਗਿਆ ਹੈ।
- ਯੋਗਤਾ ਪ੍ਰਾਪਤ ਦੁਭਾਸ਼ੀ ਪ੍ਰਦਾਤਾ ਇੱਕ ਵਿਦੇਸ਼ੀ ਭਾਸ਼ਾ ਬੋਲਣ ਵਾਲੇ ਮੂਲ ਲੋਕ ਹਨ ਜਿਹਨਾਂ ਨੂੰ ਡਾਕਟਰੀ ਦੇ ਖੇਤਰ ਵਿੱਚ ਤਜਰਬਾ ਹਾਸਿਲ ਹੈ ਜਾਂ ਜਿਹਨਾਂ ਦਾ ਮੁਲਾਂਕਣ ਕੀਤਾ ਗਿਆ ਹੈ ਅਤੇ ਕਿਸੇ ਹੋਰ ਭਾਸ਼ਾ ਵਿੱਚ ਮਰੀਜ਼ ਨੂੰ ਡਾਕਟਰੀ ਜਾਣਕਾਰੀ ਦੱਸਣ ਦੇ ਕਾਬਲ ਸਮਝਿਆ ਗਿਆ ਹੈ।
- ਫ਼ੋਨ ਉੱਤੇ ਦੁਭਾਸ਼ੀਆ ਸੇਵਾ 24 ਘੰਟੇ 200 ਭਾਸ਼ਾਵਾਂ ਵਿੱਚ ਉਪਲਬਧ ਹਨ।
- ਬੋਲੇ ਮਰੀਜ਼ਾਂ ਅਤੇ/ਜਾਂ ਉਹਨਾਂ ਦੇ ਸਾਥੀਆਂ ਲਈ ਯੋਗਤਾ ਪ੍ਰਾਪਤ ਅਮਰੀਕੀ ਸੈਨਤ ਭਾਸ਼ਾ ਦੁਭਾਸ਼ੀਏ।
- ਬੋਲੇ ਮਰੀਜ਼ਾਂ ਅਤੇ/ਜਾਂ ਉਹਨਾਂ ਦੇ ਸਾਥੀਆਂ ਲਈ 24 ਘੰਟੇ ਲਈ ਵੀਡੀਓ ਰਿਮੋਟ ਵਿਆਖਿਆ (VRI) ਸੇਵਾ।
- ਘੱਟ ਸੁਣਨ ਵਾਲੇ, ਅੰਨ੍ਹੇ ਜਾਂ ਕਮਜ਼ੋਰ ਨਜ਼ਰ ਵਾਲੇ ਲੋਕਾਂ ਲਈ ਸਹਾਇਕ ਸਾਧਨ ਅਤੇ ਸੇਵਾਵਾਂ।
- ਮੁੱਖ ਬਾਹਰੀ ਮਰੀਜ਼ਾਂ ਅਤੇ ਦਾਖ਼ਲ ਮਰੀਜ਼ਾਂ ਵਾਲੇ ਖੇਤਰ ਵਿੱਚ ਬਹੁਭਾਸ਼ੀ ਸੰਕੇਤ ਚਿੰਨ੍ਹ ਲਾਏ ਗਏ ਹਨ। ਮਰੀਜ਼ਾਂ ਲਈ ਮੁੱਖ ਖੇਤਰਾਂ ਵਿੱਚ ਹਸਪਤਾਲ ਦੀਆਂ ਪ੍ਰਾਇਮਰੀ ਭਾਸ਼ਾਵਾਂ ਵਿੱਚ Patient’s Rights (ਮਰੀਜ਼ਾਂ ਦੇ ਅਧਿਕਾਰ), Notice of Non Discrimination (ਗੈਰ-ਵਿਤਕਰੇ ਦਾ ਨੋਟਿਸ), ਅਤੇ Notice of Interpretation Services (ਅਨੁਵਾਦ ਸੇਵਾਵਾਂ ਦਾ ਨੋਟਿਸ) ਦਿਖਾਉਣ ਵਾਲੇ ਸੰਕੇਤ ਲਾਏ ਗਏ ਹਨ।
- ਸਾਡੇ ਅੰਗ੍ਰੇਜ਼ੀ ਦੀ ਸੀਮਤ ਨਿਪੁੰਨਤਾ (LEP) ਰੱਖਣ ਵਾਲੇ ਮਰੀਜ਼ਾਂ ਨੂੰ ਉਹਨਾਂ ਦੀ ਪਸੰਦੀਦਾ ਭਾਸ਼ਾ ਵਿੱਚ ਬਹੁਭਾਸ਼ੀ ਫਾਰਮ, ਦਸਤਾਵੇਜ਼ ਅਤੇ ਹੋਰ ਸਮੱਗਰੀ ਮੁਹੱਈਆ ਕੀਤੀ ਜਾਂਦੀ ਹੈ।
ਇਹਨਾਂ ਸੇਵਾਵਾਂ ਦੇ ਨਾਲ, Flushing Hospital Medical Center ਦੇ ਕਰਮਚਾਰੀ ਪੜ੍ਹੇ ਲਿਖੇ ਅਤੇ ਭਾਸ਼ਾ ਸਹਾਇਤਾ ਨੀਤੀਆਂ ਅਤੇ ਪ੍ਰਕਿਰਿਆਵਾਂ ਬਾਰੇ ਸਿਖਲਾਈ ਪ੍ਰਾਪਤ ਹਨ। ਸਾਰੇ ਕਰਮਚਾਰੀਆਂ ਨੂੰ, ਭਾਸ਼ਾ ਸਹਾਇਤਾ ਨਾਲ ਸੰਬੰਧਿਤ ਕਈ ਵਿਸ਼ਿਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਜਿਸ ਵਿੱਚ ਮਰੀਜ਼ ਦੀ ਦੇਖ-ਭਾਲ ਉੱਤੇ ਭਾਸ਼ਾ ਦੀਆਂ ਰੁਕਾਵਟਾਂ ਦਾ ਅਸਰ, ਮਰੀਜ਼ ਦੀ ਪਸੰਦੀਦਾ ਭਾਸ਼ਾ ਦੀ ਪਛਾਣ, ਕਿਸੇ ਦੁਭਾਸ਼ੀਏ ਲਈ ਬੇਨਤੀ ਕਰਨ ਦੇ ਢੰਗ, ਅਤੇ ਸਭਿਆਚਾਰਕ ਯੋਗਤਾ ਸ਼ਾਮਲ ਹਨ।
Flushing Hospital ਦੇ ਭਾਸ਼ਾ ਸਹਾਇਤਾ ਪ੍ਰੋਗਰਾਮ ਨਾਲ ਸੰਪਰਕ ਕਰਨ ਲਈ, 718-670-8776 ‘ਤੇ ਸੰਚਾਲਕ ਨੂੰ ਕਾਲ ਕਰੋ।